Latest Punjabi Status Collection

 



Punjabi Shayari


ਜਿਸ ਵਿੱਚ ਤੇਰਾ ਜਿਕਰ ਨਹੀਂ

ਸਾਨੂੰ ਜੱਚਦੀ ਨਾ ਉਹ ਬਾਤ ਯਾਰਾ…

ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ

ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ..❤️♥️


ਅੱਖੀਆਂ ਹਸੀਨ ਉਡੀਕਦੀਆਂ

ਇੰਤਜ਼ਾਰ ਨੇ ਕੀਤਾ ਕਮਲੇ ਆ..!!😶

ਹਰ ਥਾਂ ‘ਤੇ ਤੈਨੂੰ ਦੇਖਦੀਆਂ

ਸਾਨੂੰ ਪਿਆਰ ਨੇ ਕੀਤਾ ਕਮਲੇ ਆ..!!😇


ਮੈਨੂੰ ਤੂੰ ਹੀ ਇੱਕ ਤੂੰ ਸੱਜਣਾ

ਤੇਰੀ ਲਈ ਹਾਸਾ ਰੋਣਾ ਏ..!!🤗

ਨਾ ਤੇਰੇ ਵਰਗਾ ਕੋਈ ਸੀ

ਨਾ ਤੇਰੇ ਵਰਗਾ ਹੋਣਾ ਏ..!!😍


ਤੂੰ ਕਿੰਨਿਆਂ ਨੂੰ ਦੀਵਾਨਾ ਕਰ ਦਿਆ ਮੇਰੇ ਤੋਂ ਬਾਅਦ

ਮੈਂ ਤਾਂ ਕਦੇ ਤੇਰੇ ਸਿਵਾ ਕਿਸੇ ਹੋਰ ਨੂੰ ਚਾਹ਼ ਵੀ ਨਹੀਂ ਸਕਿਆ

ਤੂੰ ਕਿੰਨਿਆਂ ਨੂੰ ਭੁਲਾ ਦਿਆ ਮੇਰੇ ਤੋਂ ਬਾਅਦ

ਔਰ ਇੱਕ ਮੈਂ ਬੱਸ ਇੱਕ ਤੈਨੂੰ ਹੀ ਭੁਲਾ ਨਹੀਂ ਸਕਿਆ🙃


Punjabi Love Shayari


ਤੂੰ ਸੱਚ ਕਿਹਾ ਸੀ ਹਰ ਇੱਕ ਬੋਲ

ਮੇਰਾ ਝੂਠ ਸੀ ਹਰ ਇੱਕ ਬੋਲ

ਤੂੰ ਵਾਦੇ ਸੱਚੇ ਕੀਤੇ

ਮੈਂ ਤੇਰੇ ਲਈ ਕੁਝ ਕਰ ਨਾ ਸਕਿਆ

ਤੂੰ ਬੇਵਫਾਈ ਕੀਤੀ ਨਹੀਂ

ਤੇ ਮੈਂ ਬੇਵਫਾ ਹੋ ਨਾ ਸਕਿਆ❣️


ਵਕਤ ਦਾ ਖਾਸ ਹੋਣਾ ਜਰੂਰੀ ਨਹੀ,

ਖਾਸ ਲਈ ਵਕਤ ਹੋਣਾ ਜਰੂਰੀ ਏ !🥰


ਖਿੜੀ ਜ਼ਿੰਦਗੀ ਵਰਗਾ ਉਹ

ਮੇਰੀ ਜ਼ਿੰਦਗੀ ਬਣ ਗਿਆ ਏ 🥰..!!


ਇਸ਼ਕ ਉਹੀ ਹੁੰਦਾ ਜੋ ਜਨੂੰਨ ਬਣ ਜਾਏ,

ਉਹਦਾ ਦਰਦ ਵੀ ਫ਼ੇਰ ਸਕੂਨ ਬਣ ਜਾਏ,

ਦਰਜਾ ਯਾਰ ਦਾ ਹੁੰਦਾ ਫੇਰ ਰੱਬ ਦੇ ਬਰਾਬਰ,

ਉਹਦਾ ਹੁਕਮ ਹੀ ਫ਼ੇਰ ਕਨੂੰਨ ਬਣ ਜਾਏ!


ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ👀

ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ😍🤲


Punjabi Shayari Attitude


ਇਸ਼ਕ ਦਾ ਹੋਇਆ ਰੰਗ ਗੂੜ੍ਹਾ ਹੋਰ

ਜਿੰਨੀ ਦੂਰੀ ਇਸ਼ਕ ਵੱਧ ਗਿਆ ਏ ਓਨਾ ਹੋਰ

ਮੈਨੂੰ ਨਾ ਚਾਹਤ ਤੇਰੇ ਤੋਂ ਬਗੈਰ ਕਿਸੇ ਵੀ ਚੀਜ਼ ਦੀ

ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ ਮੈਨੂੰ ਚਾਹੀਦਾ ਨਹੀਂ ਕੁੱਝ ਹੋਰ❤


ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ

ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤


ਯਾਰਾ ਯਾਰੀ ਦਾ ਮਾਨ ਰੱਖੀਂ,

ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,

ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,

ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥🙏😎


ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,

ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,

ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,

ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ 😎


ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ

ਇਹ ਦੁਨੀਆਂ ਧੋਖੇਬਾਜ਼ ਏ ਸਾਰੀ

ਸਭ ਲੁੱਟ ਕੇ ਤੁਰ ਜਾਂਦੇ

ਅੱਜ ਕੱਲ੍ਹ ਕੌਣ ਨਿਭਾਵੇ ਯਾਰੀ

ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ

ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ💔


Punjabi Romantic Shayari


ਉਸ ਤੋ ਦੂਰ ਹੋ ਕੇ ਅਹਿਸਾਸ ਹੋਇਆ ਸੀ

ਇਹ ਦਿਲ ਜਿਹਾ ਓਦੇ ਲਈ ਤੜਫਣ ਲੱਗ ਗਿਆ ਸੀ

ਮੈਨੂੰ ਪਤਾ ਨਾ ਲੱਗਿਆ ਇਹ ਦਿਲ

ਕੱਦ ਓਦੇ ਲਈ ਧੜਕਣ ਲੱਗ ਗਿਆ ਸੀ❤


ਛੱਡ ਅੱਜ ਦੇ ਮਹੋਲ ਨੂੰ

ਆਪਾ ਮੁੜ ਪੁਰਾਣਾ ਟਾਇਮ ਲਿਆਉਂਦੇ ਆਂ

ਕੀ ਕਰਨਾ ਇਹ 7 ਦਿਨਾਂ ਦਾ

ਚੱਲ ਉਮਰਾਂ ਲਈ ਹੱਥ ਮਿਲਾਉਂਦੇ ਆਂ❤


ਪੋਹ ਦਾ ਮਹੀਨਾ ਅਤੇ ਰਾਤਾਂ ਕਾਲੀਆਂ ‘ਚ

ਅਸੀ ਵੀ ਡੁੱਬ ਗਏ ਅੱਖਾਂ ਸੁਰਮੇ ਵਾਲੀਆਂ ‘ਚ

ਮੈ ਕਿਹਾ ,”ਅੱਛਾ ਜੀ , ਸਤਿ ਸ੍ਰੀ ਆਕਾਲ !

ਕਹਿੰਦੀ ਬੈਠ ਸਰਦਾਰਾ! ਘੁੱਟ ਚਾਅ ਤਾਂ ਪੀ ਲਈਏ ਪਿਆਲੀਆਂ ‘ਚ 😍


ਜਦੋਂ ਕੋਈ ਤੁਹਾਡਾ ਆਪਣੇ ਤੋ ਜਿਆਦਾ

ਧਿਆਨ ਰੱਖੇ,ਓਹਨੂੰ ਕਦੇ ਰੋਕੇ ਨਾ ਕਿਉਕਿ,

ਫ਼ਿਕਰ ਕਰਨ ਵਾਲੇ ਫਿਰ ਛੇਤੀ ਮਿਲਦੇ ਨਹੀ।


Attitude Shayari In Punjabi


ਖਿਆਲ ਰਖਿਆਂ ਕਰ ਆਪਣਾ ਸੱਜਣਾ,

ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ ❤️.


ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ ਪਰ

ਜਿਹੜਾ ਤੇਰੇ ਨਾਲ ਆ ਉਹ ਹੋਰਾਂ ਨਾਲ ਨਹੀਂ…


ਤੂੰ ਸਮਝੇ ਜਾ ਨਾ ਸਮਝੇ…

ਸਾਡੀ ਤਾਂ ਫਰਿਆਦ ਆ…

ਨਾ ਕੋਈ ਤੈਥੋ ਪਹਿਲਾ ਸੀ ਨਾ…

ਕੋਈ ਤੈਥੋਂ ਬਾਅਦ ਆ।


ਜਿਥੇ ਪਿਆਰ ਹੋਵੇ ਇਤਬਾਰ ਹੋਵੇ

ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ…!!


ਸਾਨੂੰ ਜਿੰਦਗੀ ਧੋਖਾ ਦੇ ਚੱਲੀ,

ਹੁਣ ਮੌਤ ਨੂੰ ਵੀ ਅਜਮਾਵਾਂਗੇ,

ਜੇ ਉਹ ਵੀ ਬੇਵਫਾ ਨਿਕਲੀ,

ਫੇਰ ਕਿਦਰ ਨੂੰ ਜਾਵਾਂਗੇ


ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ

ਹਿਸਾਬ ਹੈ ਜੱਟੀ ਨੀ ਮਾੜੀ ਬਸ

ਜ਼ਮਾਨਾ ਹੀ ਖਰਾਬ ਹੈ


ਮੁਹਬੱਤ ਤੇ ਇੱਜਤ ਲਈ ਝੁੱਕ ਜਾਓ ਪਰ

ਝੁੱਕ ਕੇ ਕਦੀ ਮੁਹਬੱਤ ਜਾਂ ਇੱਜਤ ਨਾ ਮੰਗੋ


ਇਹ ਦਿਲ ਵੀ ਉਸੇ ਤੇ ਮਰਦਾ

ਹੁੰਦਾ ਜੇ ਦਿਮਾਗ ਹਿਲ ਦਾ ਜਿਹੜਾ ਸਾਡੀ ਕਦਰ ਨੀ ਕਰਦਾ


ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,

ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!


Heart Touching Punjabi Shayari


ਕਹਿੰਦਾ ਇੱਥੇ ਬੇਗਾਨਿਆਂ ਨੇ ਘੱਟ

ਤੇ ਆਪਣੇ ਨੇ ਵੱਧ ਰਵਾਈਆ ਏ

ਇਹ ਜਿੰਦਗੀ ਨੂੰ ਉਹ ਨੀ ਮਿੱਤਰਾ

ਜਿਹੜੀ

ਕਿਤਾਬਾਂ ਚ ਪੜੀ

ਇਹ ਜਿੰਦਗੀ ਕਿ ਚੀਜ ਏ

ਇਹ ਠੋਕਰਾਂ ਨੇ ਸਿਖਾਇਆ प्टे


ਨਾ ਤੂੰ ਜ਼ਿੰਦਗੀ ਚ ਆਉਂਦਾ ਨਾ ਦਰਦ ਹੁੰਦੇ ਨਾ ਹੰਝੂਆਂ

ਦਾ ਭਾਰ ਹੁੰਦਾ ਨਾ ਦਿਲ ਰੋਂਦਾ ਮੇਰਾ ਨਾ ਤੇਰੇ ਨਾਲ ਪਿਆਰ ਹੁੰਦਾ.…!!


ਅਕਲ ਦੀ ਘਾਟ ਜਿਹਨਾਂ ਨੂੰ

ਦੂਜਿਆਂ ਨੂੰ ਮੱਤਾਂ ਦਿੰਦੇ ਦੇਖੇ ਨੇ।


ਸੱਚੀਆ ਤੇ ਚੰਗੀਆਂ ਗੱਲਾਂ

ਕੁੱਝ ਰਿਸ਼ਤੇ ਦਰਵਾਜ਼ੇ ਖੋਲ ਜਾਂਦੇ ਨੇ

ਜਾਂ ਤਾਂ ਦਿਲ ਦੇ ਜਾਂ ਫਿਰ ਅੱਖਾਂ ਦੇ


ਜਿੰਨਾਂ ਮਰਜ਼ੀ – ਗੁੱਸਾ ਹੋਵੇ ਕਦੇ ਕਿਸੇ ਨਾਲ

ਦਿਲ ਦੁਖਾਉਣ ਵਾਲੀ ਗੱਲ ਨੀ ਕਰੀਦੀ

ਕਿਉਂਕਿ ਵਕਤ ਬੀਤ ਜਾਂਦਾ ਗੱਲਾਂ ਯਾਦ ਰਹਿ ਜਾਂਦੀਆ


ਕੋਈ ਵੀ ਸਖਤ ਦਿਲ ਲੈ ਕੇ ਨਹੀਂ ਜੰਮਦਾ,

ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ

Comments